ਸੈਟਿੰਗਾਂ

ਬਟਨ ਸੈਟਿੰਗਾਂ ਕੰਫਿਗਰ ਕਰਨਾ (ਜੇਕਰ ਲੈਸ ਹੈ)


ਤੁਸੀਂ ਬਟਨ ਫੰਕਸ਼ਨਾਂ ਨੂੰ ਕਸਟੋਮਾਈਜ਼ ਕਰ ਸਕਦੇ ਹੋ।
ਵਾਹਨ ਮਾਡਲ ਅਤੇ ਖ਼ਾਸੀਅਤਾਂ ਦੇ ਆਧਾਰ ‘ਤੇ, ਡਿਸਪਲੇ ਸਕ੍ਰੀਨਾਂ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।
ਹੋਮ ਸਕ੍ਰੀਨ ‘ਤੇ, ਸਾਰੇ ਮੀਨੂ > ਸੈਟਿੰਗਾਂ > ਬਟਨ ਦਬਾਓ ਅਤੇ ਬਦਲਣ ਲਈ ਕਿਸੇ ਵਿਕਲਪ ਦੀ ਚੋਣ ਕਰੋ।

ਕਸਟਮ ਬਟਨ ☆ (ਆਡੀਓ)

ਤੁਸੀਂ ਜਦੋਂ ਕੰਟਰੋਲ ਪੈਨਲ ‘ਤੇ ਕਸਟਮ ਬਟਨ ਦਬਾਉਂਦੇ ਹੋ ਤਾਂ ਤੁਸੀਂ ਐਕਸੈਸ ਕਰਨ ਵਾਸਤੇ ਇੱਕ ਫੰਕਸ਼ਨ ਦੀ ਚੋਣ ਕਰ ਸਕਦੇ ਹੋ।

ਕਸਟਮ ਬਟਨ (ਸਟੇਅਰਿੰਗ ਵ੍ਹੀਲ) (ਜੇਕਰ ਲੈਸ ਹੈ)

ਤੁਸੀਂ ਜਦੋਂ ਸਟੀਅਰਿੰਗ ਵ੍ਹੀਲ ‘ਤੇ ਕਸਟਮ ਬਟਨ ਦਬਾਉਂਦੇ ਹੋ ਤਾਂ ਤੁਸੀਂ ਐਕਸੈਸ ਕਰਨ ਵਾਸਤੇ ਇੱਕ ਫੰਕਸ਼ਨ ਦੀ ਚੋਣ ਕਰ ਸਕਦੇ ਹੋ।

MODE ਬਟਨ (ਸਟੇਅਰਿੰਗ ਵ੍ਹੀਲ)

ਆਪਣੇ ਸਟੀਅਰਿੰਗ ਵ੍ਹੀਲ ‘ਤੇ ਮੋਡ ਬਟਨ ਦਬਾਉਂਦੇ ਸਮੇਂ ਤੁਸੀਂ ਵੱਖ-ਵੱਖ ਰੇਡੀਓ/ਮੀਡੀਆ ਫੰਕਸ਼ਨਾਂ ਦੇ ਵਿਚਕਾਰ ਸਵਿੱਚ ਕਰ ਸਕਦੇ ਹੋ।

[∧]/[∨] ਬਟਨ (ਸਟੇਅਰਿੰਗ ਵ੍ਹੀਲ) (ਜੇਕਰ ਲੈਸ ਹੈ)

ਤੁਸੀਂ ਆਪਣੇ ਸਟੀਅਰਿੰਗ ਵ੍ਹੀਲ ‘ਤੇ ਖੋਜ ਲੀਵਰ/ਬਟਨ ਲਈ ਕੋਈ ਫੰਕਸ਼ਨ ਅਸਾਈਨ ਕਰ ਸਕਦੇ ਹੋ।