ਸੁਰੱਖਿਆ ਚਿਤਾਵਨੀਆਂ
ਸੁਰੱਖਿਆ ਲਈ, ਹੇਠਾਂ ਨਿਰਦੇਸ਼ਾਂ ਦੀ ਪਾਲਣਾ ਕਰੋ। ਅਜਿਹਾ ਕਰਨ ਵਿੱਚ ਅਸਫ਼ਲ ਹੋਣ ‘ਤੇ ਆਵਾਜਾਈ ਦੁਰਘਟਨਾ ਦਾ ਜੋਖਿਮ ਵੱਧ ਸਕਦਾ ਹੈ, ਜਿਸ ਦੇ ਨਤੀਜਨ ਮੌਤ ਜਾਂ ਵਿਅਕਤੀਗਤ ਸੱਟ ਲੱਗ ਸਕਦੀ ਹੈ।
ਡ੍ਰਾਈਵ ਕਰਨ ਬਾਰੇ
ਡ੍ਰਾਈਵ ਕਰਨ ਦੌਰਾਨ ਸਿਸਟਮ ਨੂੰ ਨਾ ਚਲਾਓ।
- ਧਿਆਨ ਭੰਗ ਹੋਣ ‘ਤੇ ਵਾਹਨ ਚਲਾਉਣ ਦਾ ਨਿਯੰਤ੍ਰਣ ਵਿਗੜ ਸਕਦਾ ਹੈ, ਸੰਭਾਵਿਤ ਤੌਰ ‘ਤੇ ਦੁਰਘਟਨਾ, ਗੰਭੀਰ ਵਿਅਕਤੀਗਤ ਸੱਟ ਜਾਂ ਮੌਤ ਹੋ ਸਕਦੀ ਹੈ। ਡ੍ਰਾਈਵਰ ਦੀ ਮੁੱਖ ਜ਼ਿੰਮੇਵਾਰੀ ਵਾਹਨ ਨੂੰ ਸੁਰੱਖਿਅਤ ਅਤੇ ਕਨੂੰਨੀ ਸੰਚਾਲਨ ਕਰਨਾ ਹੁੰਦੀ ਹੈ ਅਤੇ ਕੋਈ ਵੀ ਹੱਥ ਵਿੱਚ ਰੱਖਣ ਵਾਲੀਆਂ ਡਿਵਾਈਸਾਂ, ਉਪਕਰਣ ਜਾਂ ਵਾਹਨ ਸਿਸਟਮ ਜੋ ਇਸ ਜ਼ਿੰਮੇਵਾਰੀ ਤੋਂ ਡ੍ਰਾਈਵਰ ਦਾ ਧਿਆਨ ਹਟਾਉਂਦੀ ਹੈ, ਉਸ ਦੀ ਵਰਤੋਂ ਵਾਹਨ ਚਲਾਉਣ ਦੌਰਾਨ ਕਦੇ ਵੀ ਨਹੀਂ ਕੀਤੀ ਜਾਣੀ ਚਾਹੀਦੀ ਹੈ।
ਡ੍ਰਾਈਵ ਕਰਨ ਦੌਰਾਨ ਸਕ੍ਰੀਨ ਵੇਖਨ ਤੋਂ ਗੁਰੇਜ਼ ਕਰੋ।
- ਧਿਆਨ ਹਟਣ ‘ਤੇ ਵਾਹਨ ਚਲਾਉਣਾ ਆਵਾਜਾਈ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ।
- ਅਜਿਹੇ ਫੰਕਸ਼ਨਾਂ ਲਈ ਮਲਟੀਪਲ ਆਪਰੇਸ਼ਨਾਂ ਦੀ ਲੋੜ ਹੁੰਦੀ, ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਵਾਹਨ ਨੂੰ ਸੁਰੱਖਿਅਤ ਸਥਾਨ ‘ਤੇ ਰੋਕੋ।
ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਤੋਂ ਪਹਿਲਾਂ, ਆਪਣੇ ਵਾਹਨ ਨੂੰ ਪਹਿਲਾਂ ਰੋਕੋ।
- ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਨਾਲ ਆਵਾਜਾਈ ਦੁਰਘਟਨਾ ਹੋ ਸਕਦੀ ਹੈ।
- ਜੇਕਰ ਲੋੜ ਹੋਵੇ, ਤਾਂ ਕਾਲ ਕਰਨ ਲਈ Bluetooth ਹੈੱਡਸਫ੍ਰੀ ਫੀਚਰ ਦੀ ਵਰਤੋਂ ਕਰੋ ਅਤੇ ਛੋਟੀ-ਤੋਂ-ਛੋਟੀ ਕਾਲ ਕਰੋ।
ਬਾਹਰੀ ਧੁਨੀਆਂ ਨੂੰ ਸੁਣਨ ਲਈ ਵੌਲੀਅਮ ਧੀਮੀ ਰੱਖੋ।
- ਬਾਹਰੀ ਧੁਨੀਆਂ ਸੁਣਨ ਦੀ ਯੋਗਤਾ ਤੋਂ ਬਿਨਾਂ ਡ੍ਰਾਈਵ ਕਰਨ ਨਾਲ ਆਵਾਜਾਈ ਦੁਰਘਟਨਾ ਹੋ ਸਕਦੀ ਹੈ।
- ਲੰਮੇਂ ਸਮੇਂ ਲਈ ਉੱਚੀ ਆਵਾਜ਼ ਸੁਣਨਾ ਸੁਣਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਸਿਸਟਮ ਨੂੰ ਹੈਂਡਲ ਕਰਨ ਬਾਰੇ
ਸਿਸਟਮ ਨੂੰ ਡਿਸਅਸੈਂਬਲ ਨਾ ਕਰੋ ਜਾਂ ਸੋਧੋ ਨਾ।
- ਅਜਿਹਾ ਕਰਨ ਨਾਲ ਦੁਰਘਟਨਾ ਹੋ ਸਕਦੀ ਹੈ, ਅੱਗ ਲੱਗ ਸਕਦੀ ਹੈ ਜਾਂ ਬਿਜਲਈ ਝਟਕਾ ਲੱਗ ਸਕਦਾ ਹੈ।
ਤਰਲ ਪਦਾਰਥ ਜਾਂ ਬਾਹਰੀ ਪਦਾਰਥਾਂ ਨੂੰ ਸਿਸਟਮ ਵਿੱਚ ਦਾਖ਼ਲ ਨਾ ਹੋਣ ਦਿਓ।
- ਤਰਲ ਪਦਾਰਥ ਜਾਂ ਬਾਹਰੀ ਪਦਾਰਥ ਹਾਨੀਕਾਰਕ ਧੂੰਏ, ਅੱਗ ਜਾਂ ਸਿਸਟਮ ਵਿੱਚ ਖਰਾਬੀ ਦਾ ਕਾਰਨ ਬਣ ਸਕਦੇ ਹਨ।
ਜੇਕਰ ਸਿਸਟਮ ਖ਼ਰਾਬ ਹੁੰਦਾ ਹੈ, ਜਿਵੇਂ ਕਿ ਕੋਈ ਆਡੀਓ ਆਉਟਪੁੱਟ ਜਾਂ ਡਿਸਪਲੇ ਨਹੀਂ ਹੈ, ਤਾਂ ਉਸ ਦੀ ਵਰਤੋਂ ਕਰਨੀ ਬੰਦ ਕਰ ਦਿਓ।
- ਜੇਕਰ ਤੁਸੀਂ ਸਿਸਟਮ ਦੇ ਖ਼ਰਾਬ ਹੋਨ ‘ਤੇ ਉਸ ਦੀ ਵਰਤੋਂ ਜਾਰੀ ਰੱਖਦੇ ਹੋ, ਤਾਂ ਇਸ ਨਾਲ ਅੱਗ ਲੱਗ ਸਕਦੀ ਹੈ, ਬਿਜਲੀ ਦਾ ਝਟਕਾ ਲੱਗ ਸਕਦਾ ਹੈ ਜਾਂ ਸਿਸਟਮ ਫੇਲ੍ਹ ਹੋ ਸਕਦਾ ਹੈ।
ਧਿਆਨ ਦਿਓ
ਜੇਕਰ ਤੁਹਾਨੂੰ ਸਿਸਟਮ ਵਿੱਚ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਖ਼ਰੀਦ ਦੇ ਸਥਾਨ ਜਾਂ ਡੀਲਰ ਨਾਲ ਸੰਪਰਕ ਕਰੋ।