ਹੋਮ ਸਕ੍ਰੀਨ ਆਇਕਨਾਂ ਨੂੰ ਬਦਲਣਾ
ਤੁਸੀਂ ਹੋਮ ਸਕ੍ਰੀਨ ‘ਤੇ ਮੀਨੂ ਦੀਆਂ ਕਿਸਮਾਂ ਅਤੇ ਸਥਾਨਾਂ ਨੂੰ ਬਦਲ ਸਕਦੇ ਹੋ।
- ਹੋਮ ਸਕ੍ਰੀਨ ‘ਤੇ, ਮੀਨੂ > ਹੋਮ ਆਈਕਨ੍ਜ਼ ਦਾ ਸੰਪਾਦਨ ਕਰੋ ਦਬਾਓ।
- ਵਿਕਲਪਿਕ ਤੌਰ ‘ਤੇ, ਮੀਨੂ ਆਇਕਨ ਦਬਾਅ ਕੇ ਰੱਖੋ।
- ਮੀਨੂ ਸੂਚੀ ‘ਤੇ ਇੱਕ ਆਇਕਨ ਦਬਾਅ ਕੇ ਰੱਖੋ ਅਤੇ ਇਸ ਸਕ੍ਰੀਨ ਦੇ ਹੇਠਲੇ ਭਾਗ ਵਿੱਚ ਆਇਕਨ ਫੀਲਡ ਨੂੰ ਡ੍ਰੈਗ ਕਰੋ।
- ਆਇਕਨ ਦੇ ਸਥਾਨ ਨੂੰ ਬਦਲਣ ਲਈ, ਆਇਕਨ ਖੇਤਰ ਵਿੱਚ ਆਇਕਨ ਨੂੰ ਬਦਾਅ ਕੇ ਰੱਖੋ ਅਤੇ ਇੱਛਿਤ ਸਥਾਨ ‘ਤੇ ਇਸ ਨੂੰ ਡ੍ਰੈਗ ਕਰੋ।
ਧਿਆਨ ਦਿਓ
- ਸਾਰੇ ਮੀਨੂ ਆਇਕਨ ਦੂਜੇ ਮੀਨੂ ਵਿੱਚ ਨਹੀਂ ਬਦਲੇ ਜਾ ਸਕਦੇ। ਤੁਸੀਂ ਸਿਰਫ਼ ਇਸ ਦੇ ਸਥਾਨ ਨੂੰ ਬਦਲ ਸਕਦੇ ਹੋ।
- ਮੀਨੂ ਲਈ ਡਿਫੌਲਟ ਸੈਟਿੰਗਾਂ ਨੂੰ ਰਿਸਟੋਰ ਕਰਨ ਲਈ ਡਿਫ਼ੌਲਟ ਦਬਾਓ।
- ਇੱਕ ਵਾਰ ਜਦੋਂ ਹੋਮ ਸਕ੍ਰੀਨ ‘ਤੇ ਪ੍ਰਦਰਸ਼ਿਤ ਮੀਨੂ ਨੂੰ ਬਦਲ ਦਿੰਦੇ ਹੋ, ਤਾਂ ਇਹ ਪ੍ਰਭਾਵਿਤ ਹੋ ਸਕਦਾ ਹੈ ਕਿ ਕਿਵੇਂ ਕੁਝ ਫੰਕਸ਼ਨਾਂ ਤੱਕ ਪਹੁੰਚ ਜਾਂ ਪ੍ਰਦਰਸ਼ਨ ਕੀਤਾ ਜਾਵੇ। ਜੇਕਰ ਤੁਹਾਨੂੰ ਉਹ ਫੰਕਸ਼ਨ ਨਹੀਂ ਮਿਲਦਾ ਜੋ ਤੁਸੀਂ ਹੋਮ ਸਕ੍ਰੀਨ ‘ਤੇ ਚਾਹੁੰਦੇ ਹੋ, ਤਾਂ ਇਹ ਕਰਨ ਜਾਂ ਇਸ ਤੱਕ ਪਹੁੰਚ ਕਰਨ ਲਈ ਸਾਰੇ ਮੀਨੂ ਦਬਾਓ।
ਧਿਆਨ ਦਿਓ
ਵਾਹਨ ਦੇ ਮਾਡਲ ਜਾਂ ਖ਼ਾਸੀਅਤਾਂ ਦੇ ਆਧਾਰ ‘ਤੇ, ਪ੍ਰਦਰਸ਼ਿਤ ਸਕ੍ਰੀਨ ਅਤੇ ਉਪਲਬਧ ਫੰਕਸ਼ਨ ਵੱਖਰੇ ਹੋ ਸਕਦੇ ਹਨ।